Friday, March 7, 2014

a poem by Goldy Sidhu


ANTI-SONG
ਓਹ ਸਾਦਾ ਜਿਹੀ ਕੁੜੀ ਪਿਆਰ ਦੇ ਕਿੰਨੀ ਕਾਬਲ ਹੈ,
ਸੋਹਣੀ ਤਾਂ ਓਹ ਐਨੀ ਵੀ ਨੀਂ ਕਿ ਮੈਂ ਉਸਨੂੰ ਹੂਰ ਲਿਖਾਂ,
ਰੂਪ ਦੀ ਰਾਣੀ,ਚੰਨ ਦੀ ਚਾਨਣੀ,ਜਾ ਕੁਜ ਹੋਰ ਮਸ਼ਹੂਰ ਲਿਖਾਂ,
ਪਰ ਓਹਦੀ ਜੋ ਸੀਰਤ ,ਓਹਦਾ ਹਾਸਲ ਹੈ,
ਓਹ ਸਾਦਾ ਜਿਹੀ ਕੁੜੀ....

ਨਾ ਤਾਂ ਓਹਦੀ ਚੜੀ ਜਵਾਨੀ ਵਾਂਗ ਡਰੱਗ ਦੇ ਲਗਦੀ,
ਸਗੋਂ ਓਹ ਜਿੰਦਗੀ ਦੀ ਧੜਕਨ ਬਣਕੇ ਸੀਨੇ ਅੰਦਰ ਵਜਦੀ,
ਨਾ ਹੀ ਓਹਦਾ ਕਜਲਾ ਮਾਰੂ,ਨਾ ਹੀ ਕੋਕਾ ਕਾਤਿਲ ਹੈ,
ਓਹ ਸਾਦਾ ਜਿਹੀ ਕੁੜੀ....
ਨਾ ਹੀ ਓਹ ਕੋਈ ਚੀਜ਼ ਖਪਤ ਦੀ,ਸੋਚ ਉੱਚੀ ਦੀ ਵਾਲੀ,
ਜੈਲਦਾਰ ਦੀ ਲੋੜ ਕੋਈ ਨਾ,ਆਪ ਕਰੁ ਰਖਵਾਲੀ,
ਡਾਂਗ ਵਾਲਾ ਗਭਰੂ ਤਾਂ ਉਸ ਲਈ ਗੈਰਾਂ ਵਿੱਚ ਹੀ ਸ਼ਾਮਿਲ ਹੈ,
ਓਹ ਸਾਦਾ ਜਿਹੀ ਕੁੜੀ....

No comments:

Post a Comment