Thursday, January 30, 2014

A poem by Goldy Sidhu





ਕਾਂ ਪਿਆਸੇ ਇੱਕ -ਇੱਕ ਚੁਣਕੇ,ਵਿੱਚ ਘੜੇ ਦੇ ਜੋ ਸੁੱਟੇ ,
ਘੜੇ ਦਾ ਪਾਣੀ ਪੀ ਰਹੇ,ਓਹੀ ਕੰਕਰ ਮਿਲੇ.

ਬੰਜਰਾਂ ਤੇ ਬਰਸਣ ਦੀ ,ਆਸ ਫਿਰ ਮੈਂ ਕੀ ਰਖਾਂ,
ਪਰਬਤਾਂ ਦੀ ਚਾਹ ਜੇਕਰ,ਪਾਣੀਆਂ ਅੰਦਰ ਮਿਲੇ.

ਚਾਨਣਾਂ ਨੂੰ ਟੋਲਦੇ ,ਹਨ ਰਾਖ ਜੁਗਨੂੰ ਹੋ ਗਏ,
ਘਰ ਬਣਾਉਂਦੇ ਆਦਮੀ,ਹੋ ਗਏ ਖੰਡਰ ਮਿਲੇ.

ਇਸ ਤਰਾਂ ਦੇ ਰੋਜ ਮੈਂ, ਕਿੰਨੇ ਹੀ ਪੰਛੀ ਵੇਖਦਾਂ,
ਜਿੰਨਾਂ ਨੂੰ ਪਰ ਮਿਲੇ, ਪਰਵਾਜ ਲਈ ਨਾ ਅੰਬਰ ਮਿਲੇ.
-goldy

No comments:

Post a Comment